ਏਕ ਫੌਜੀ ਦੀ ਕਹਾਨੀ
(ਬਚਪਨ, ਜਵਾਨੀ ਤੇ ਕੁਰਬਾਨੀ)
ਰਾਤਾਂ ਨੂੰ ਮੈਂ ਸੋਯਾ ਨਹੀਂ, ਕੇਹੜਾ ਦਿਨ ਸੀ,
ਜਦੋਂ ਮੈਂ ਰੋਯਾ ਨਹੀ |
ਦੂਧ ਪਿਯਾਂਦੀ, ਪਾਲਣਾ ਹਿਲਾਂਦੀ,
ਗਲਾਂ ਲਾਂਦੀ; ਮਾਂ ਮੇਰੀ,
ਪਰ ਮੈਂ ਚੁਪ ਹੋਯਾ ਨਹੀਂ,
ਰਾਤਾਂ ਨੂੰ ਮੈਂ ਸੋਯਾ ਨਹੀਂ ||੨||
ਚਾਚੀ ਤੇ ਤਾਯੀ ਵੀ ਆਉਂਦੀ,
ਮੇਰੀ ਮਾਂ ਨੂ ਸਮਝਾਂਦੀ;
ਲਗੀ ਹੈ ਮੁਂਡੇ ਨੂੰ ਨਜ਼ਰ,
ਤਾਹੀਂ ਤੇਰੀ ਲੋਰੀਯਾਂ ਹਨ ਬੇਅਸਰ |
ਮਾਂ ਪਝੀ ਜਾਉਂਦੀ, ਇਕ ਦੀਵਾ ਚੂਕ ਲਾਉਂਦੀ,
ਲੇਕੇ ਵਾਹੇਗੁਰੂ ਦਾ ਨਾਂ, ਮੇਰੇ ਲਈ ਅਰਦਾਸਾਂ ਪਾਉਂਦੀ |
ਕਬੂਲ ਸੀ ਹੋਈ, ਜੀਵੇਂ ਜਾਦੂ ਸੀ ਕੋਈ;
ਰਾਤੀਂ ਸੋਯਾ ਹੀ ਨਹੀਂ,
ਹੁਣ ਤਾਂ ਮੈਂ ਔਰ ਰੋਯਾ ਵੀ ਨਹੀਂ ||੨||
ਫ਼ੇਰ,
ਬਚਪਨ ਗੁਜ਼ਰਾ ਤੇ ਆਯੀ ਜਵਾਨੀ,
ਲਗਿਯਾਂ ਬਣਨ ਹੁਣ ਕੋਈ ਹੋਰ ਕਹਾਨੀ;
ਮੇਰੇ ਹੀ ਬੇਂਚ ਤੇ ਓਹ ਬਹਂਦੀ ਸੀ,
ਬਸ ਮੈਨੂ ਤਾਕਦੀ ਰਹਂਦੀ ਸੀ;
"ਤੂੰ ਸੁਪਣੇ ਚ ਆਉਂਦਾ, ਮੈਨੂ ਬੜਾ ਸਤਾਉਂਦਾ",
ਬਸ ਇਨ੍ਨਾ ਹੀ ਕਹਂਦੀ ਸੀ |
ਓਹਦੀ ਅਖਾਂ ਦਾ ਨੂਰ, ਮਿਠੀ ਗਲਾਂ ਦਾ ਸੁਰੂਰ, ਓਹ੍ਹੋ !!
ਰਾਤਾਂ ਨੂੰ ਮੈਂ ਸੋਯਾ ਨਹੀਂ,
ਧੜਕਦਾ ਦਿਲ ਚੁਪ ਹੋਯਾ ਨਹੀਂ ||੨||
ਮਾਪੇ ਵੀ ਸਮਝ ਗਏ ਸੀ, ਪੜ੍ਹ ਮੇਰੀ ਨਬਜ਼ ਗਏ ਸੀ;
ਜਦ ਓਹਨੂੰ ਬਿਆਹ ਕੇ ਲਾਏ,
ਕੰਜਰ ਯਾਰਾਂ ਨੇ ਬੜੇ ਰੋਲੇ ਪਾਏ |
ਲਿਪਟੀ ਸੁਰਖ ਲਿਬਾਸ਼ ਚ ਓਹ ਸਾਮਣੇ ਮੇਰੇ,
ਤਾਹੀਂ ਉਸ ਰਾਤ ਵੀ ਮੈਂ ਸੋਯਾ ਨਹੀਂ,
ਧੜਕਦਾ ਦਿਲ ਫ਼ੇਰ ਚੁਪ ਹੋਯਾ ਹੀ ਨਹੀਂ ||੨||
ਫ਼ੇਰ,
ਉਸ਼ ਰੋਜ਼, ਇਕ ਚਿਠੀ ਸੀ ਆਈ,
ਭਾਰਤ ਮਾਂ ਨੇ ਸੀ ਮੈਨੂੰ ਆਵਾਜ਼ ਲਗਾਈ;
ਮੇਰੀ ਬਿਲਖਦੀ ਹੂਰ, "ਮੁੜ ਕੇ ਆਵਾਂਗਾ ਜ਼ਰੂਰ";
ਕਹਕੇ ਮੈਂ ਵਰਦੀ ਸੀ ਪਾਈ |
ਮੇਰੀ ਮਾਂ ਮਜ਼ਬੂਰ, ਜਿਹਦੀ ਅਖਾਂ ਦਾ ਨੂਰ,
ਨਿਕਲ ਗਯਾ ਸੀ ਦੂਰ,
ਰਾਤਾਂ ਨੂੰ ਫ਼ੇਰ ਕਦੇ ਓਹ ਸੋਈ ਨਹੀਂ,
ਗੁਜ਼ਰਿਆ ਨਾ ਇਕ ਦਿਨ ਜਦੋਂ ਓਹ ਰੋਈ ਨਹੀਂ ||੨||
ਬਸ ਕਾਗਜ਼ਾਂ ਤੇ ਲਕੀਰਾਂ ਓਹ ਖੀਚ ਗਏ ਸੀ,
ਬਾਰਡਰ ਦੇ ਤਾਰ, ਤੇ ਉਨ੍ਹਾਂ ਦੇ ਹਥਿਆਰ,
ਦੋਵੇਂ ਪਾਸੇ ਹੁਣ ਬਿਕ ਗਏ ਸੀ |
ਓਹ ਨਾਸ਼ਤਾ ਕ਼ਾਬੁਲ ਚ,
ਲੰਚ ਲਾਹੌਰ ਚ ਤੇ ਡਿੰਨਰ ਦਿੱਲੀ ਆਕੇ ਕਰਦੇ ਨੇ,
ਉਨ੍ਹਾਂ ਦੀ ਬਿਰਯਾਨੀ ਦਾ ਬਿਲ,
ਇਹ ਫ਼ੋਜੀ ਆਪਣੀ ਜਾਂ ਦੇਕੇ ਭਰਦੇ ਨੇ |
ਹੈਂ ਉਨ੍ਹਾਂ ਦੇ ਲਈ ਜੋ ਸਫ਼ਲ ਮਿਸ਼ਨ,
ਕ਼ੀਮਤ ਚੁਕਾਂਦੇ ਫ਼ੋਜੀ ਦੇਕੇ ਆਪਣੇ ਜਿਸ਼ਮ |
ਓਹ ਬਸ ਟ੍ਵਿਟਰ ਤੇ ਸ਼ੋਕ ਜਤਾਂਦੇ ਨੇ;
ਸਾਡੇ ਮਾਪੇ, ਪੂਤ ਦੇਕੇ ਲਾਸ਼ਾਂ ਪਾਉਂਦੇ ਨੇ |
ਸ਼ਹੀਦਾਂ ਦੀ ਬੋਲੀ ਓਹ ਲਖਾਂ ਚ ਲਾਉਂਦੇ ਨੇ,
ਬੈਟ-ਬਾਲ ਜਿਥੇ ਕਰੋੜਾਂ ਕਮਾਂਦੇ ਨੇ,
ਸੂਨੀ ਕੋਖ਼, ਬੇਵਾ ਫ਼ੋਜਨ, ਲਾਵਾਰਿਸ਼ ਜਵਾਕ;
ਹੁਣ ਰਾਤਾਂ ਨੂੰ ਸੋਂਦੇ ਨਹੀਂ,
ਕੇੜ੍ਹਾ ਦਿਨ ਹੈ ਜਦੋਂ ਓਹ ਰੋਂਦੇ ਨਹੀਂ ||੨||
ਲਖਾਂ ਜਿੰਦਗਾਨਿਯਾਂ ਤਬਾਹ ਹੋਈਯਾਂ,
ਪਰ ਵੋਟਾਂ ਦੇ ਪੁਜਾਰੀ ਕਿਸਦੀ ਸੁਣਦੇ ਨੇ,
ਦੋਵੇਂ ਤਰਫ਼ ਨਯਾਰੇ ਹੈਂ, ਪਰ ਬਸ ਖੋਖਲੇ ਨਾਰੇ ਹੈਂ;
ਕਬਰਾਂ ਦਿਯਾਂ ਚੀਖਾਂ ਵਿਚ,
ਮੈਂ ਰਾਤ ਭਰ ਸੋਯਾ ਨਹੀਂ, ਕੇਹੜਾ ਦਿਨ ਜਦੋਂ ਮੈਂ ਰੋਯਾ ਨਹੀਂ,
ਚੁਪ ਤਾਂ ੪੭ ਤੋਂ ਆਜ ਤਕ ਇਕ ਦਿਨ ਭੀ ਮੈਂ ਹੋਯਾ ਨਹੀਂ |
ਮੈਂ ਰਾਤ ਭਰ ਸੋਯਾ ਨਹੀਂ,
ਕੇਹੜਾ ਦਿਨ ਜਦੋਂ ਮੈਂ ਰੋਯਾ ਨਹੀਂ ||੨||
(Youtube link to video)
----
ਲੇਖਨੀ:
ਅਜਯ ਚਹਲ 'ਮੁਸਾਫ਼ਿਰ'
ਏਹ ਅਖੀਆਂ ਬੋਲਣ
---------------
ਏਹ ਅਖੀਆਂ ਬੋਲਣ, ਸਾਰੇ ਭੇਦ ਖੋਲਣ,
ਇਨਹਾਂ ਕਿਵੇਂ ਸਮਝਾਵਾਂ, ਕਿਵੇਂ ਮੈਂ ਤੈਨੂ ਭੂਲਾਵਾਂ ।
ਜਦੋਂ ਯਾਦ ਤੂ ਆਵੇਂ, ਏਹ ਅਖੀਆਂ ਫ਼ੇਰ ਛਲਕ ਜਾਵੇਂ,
ਪੂਛੇ ਜਮਾਨਾ ਖੈਰ ਮੇਰੀ, ਦਸ ਮੈਂ ਕੀ ਬਤਾਵਾਂ ।
ਕਿਵੇਂ ਦਸਾਂ ਲੌਕਾਂ ਨੂੰ, ਇਕ ਬੇਦਰਦੀ ਮੇਰਾ ਸਾਥੀ,
ਕੁਰਬਾਨ ਜਵਾਨੀ ਜਿਹਦੇ ਲਈ,
ਓਹਨੂ ਕਿਵੇਂ ਤਰਸ ਦਿਲਾਵਾਂ ।
ਦਿਤੇ ਮੈਨੂ ਜਖ਼ਮ ਐਨੇ, ਕਿਵੇਂ ਤੈਨੂ ਰਬ ਅਖਾਵਾਂ,
ਏਹ ਅਖੀਆਂ ਬੋਲਣ, ਸਾਰੇ ਭੇਦ ਖੋਲਣ,
ਇਨਹਾਂ ਕਿਵੇਂ ਸਮਝਾਵਾਂ, ਕਿਵੇਂ ਮੈਂ ਤੈਨੂ ਭੂਲਾਵਾਂ ।।
ਏਹ ਅਖੀਆਂ ਬੋਲਣ, ਸਾਰੇ ਭੇਦ ਖੋਲਣ...
ਤੂ ਜੇ ਇਕ ਵਾਰੀ ਆ ਜਾਵੇ, ਤੇ ਮੈਨੂ ਗਲੇ ਲਗਾਵੇ,
ਮੈਂ ਤੇਰਾ ਮੁਰੀਦ ਹੋ ਜਾਵਾਂ, ਜਦੋਂ ਤੇਰੀ ਬਾਹਾਂ ਚ ਸਮਾਵਾਂ ।
ਮਿਲਣ ਅਗਲੇ ਜਨਮ ਸਹੀ,
ਇਸ ਬਾਰ ਰਜ਼ਕੇ ਬਿਛੜ ਤਾਂ ਜਾਵਾਂ,
ਸੁਣ ਲੇ ਮੁਰਾਦ ਰੱਬਾ,
ਕਿੱਤੇ ਮੈਂ ਕਬਰ ਤੋਂ ਵੀ ਬਾਹਰ ਹੀ ਲਖਾਵਾਂ ।
ਕਿਨਾਂ ਚਿਰ ਮੈਂ ਮਨ ਮਛਲੀ ਨੂ, ਮਰੂਥਲ ਚ ਤੜ੍ਫਾਵਾਂ,
ਏਹ ਅਖੀਆਂ ਬੋਲਣ, ਸਾਰੇ ਭੇਦ ਖੋਲਣ,
ਇਨਹਾਂ ਕਿਵੇਂ ਸਮਝਾਵਾਂ, ਕਿਵੇਂ ਮੈਂ ਤੈਨੂ ਭੂਲਾਵਾਂ ।।
ਏਹ ਅਖੀਆਂ ਬੋਲਣ, ਸਾਰੇ ਭੇਦ ਖੋਲਣ...
------
ਲੇਖਨੀ:
ਅਜਯ ਚਹਲ 'ਮੁਸਾਫ਼ਿਰ'
कोई टिप्पणी नहीं:
एक टिप्पणी भेजें